khan saab song bekadra
ਬੇਕਦਰਾ ਖਾਨ ਸਾਬ
-------------------------------
ਦਿਲ ਤੋੜ ਕੇ ਸਾਡਾ ਤੂੰ ਪੁਛਦਾ ਏ ਹਾਲ ਵੇ
ਚੰਗੀ ਕਦੇ ਕੀਤੀ ਏ ਤੂੰ ਸਾਡੇ ਨਾਲ ਵੇ
ਅਸੀਂ ਹੋਲੀ ਹੋਲੀ ਸਬਰਾ ਦਾ ਘੁਟ ਪੀਣਾ ਸਿਖ ਲਿਯਾ
ਜਾ ਬੇਕਦਰਾ ਜਾ ਤੇਰੇ ਬਿਨ ਜੀਣਾ ਸਿਖ ਲਿਯਾ
---------
ਏਨਾ ਕੀਤਾ ਪਿਆਰ ਤੈਨੂ ਕਿਓਂ ਰੋਣੇ ਹਿੱਸੇ ਆਏ
ਸੁਖ ਦਿੱਤੇ ਤੈਨੂ ਮਰ ਮਰ ਤੂੰ ਦੁਖ ਸਾਡੇ ਪੱਲੇ ਪਾਏ
ਜੇਹੜਾ ਲਾਇਆ ਫੱਟ ਤੂੰ ਦਰਦਾ ਦਾ ਅਸੀਂ ਸੀਣਾ ਸਿੱਖ ਲਿਆ
ਜਾ ਬੇਕਦਰਾ ਜਾ ਤੇਰੇ ਬਿਨ ਜੀਣਾ ਸਿੱਖ ਲਿਆ
---------
ਆਪਣੇ ਸਾਰੇ ਛੱਡ ਬੈਠੀ ਤੇ ਠੋਕਰ ਮਾਰੀ ਜਗ ਨੂੰ
ਤੈਨੂ ਆਪਣਾ ਮੰਨ ਕੇ ਭੁੱਲ ਬੈਠੇ ਸੀ ਰੱਬ ਨੂੰ
ਤੈਥੋਂ ਸਭ ਕੁਝ ਵਾਰ ਦਿੱਤਾ ਸਾਡੇ ਪੱਲੇ ਕੱਖ ਪਿਆ
ਜਾ ਬੇਕਦਰਾ ਜਾ ਤੇਰੇ ਬਿਨ ਜੀਣਾ ਸਿੱਖ ਲਿਆ
---------
ਛੱਡੀ ਕਸਰ ਨਾ ਤੂੰ ਤਾਂ ਸਾਨੂੰ ਜਿਓੰਦੇਆਂ ਮਾਰ ਮੁਕਾਇਆ
ਇਸ਼ਾਨ ਹੰਸ ਪਛਤਾਏ ਕਾਹਨੂ ਦਿਲ ਤੇਰੇ ਨਾਲ ਲਾਇਆ
ਹੁਣ ਖਾਨ ਵੇ ਤੇਰੇ ਬਾਝੋਂ ਕਲਿਆਂ ਰਹਣਾ ਸਿੱਖ ਲਿਆ
ਜਾ ਬੇਕਦਰਾ ਜਾ ਤੇਰੇ ਬਿਨ ਜੀਣਾ ਸਿੱਖ ਲਿਆ
----------